Punjabi Ekta Party News - ਪੰਜਾਬੀ ਏਕਤਾ ਪਾਰਟੀ ਨੇ ਪਹਿਲਾ ਦਫ਼ਤਰ ਬਠਿੰਡਾ ’ਚ ਖੋਲ੍ਹਿਆ

ਪੰਜਾਬੀ ਏਕਤਾ ਪਾਰਟੀ ਨੇ ਪਹਿਲਾ ਦਫ਼ਤਰ ਬਠਿੰਡਾ ’ਚ ਖੋਲ੍ਹਿਆ

ਬਠਿੰਡਾ 13 ਜਨਵਰੀ : ਪੰਜਾਬੀ ਏਕਤਾ ਪਾਰਟੀ ਬਣਾਉਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵੱਲੋਂ ਅੱਜ ਆਪਣੀ ਪਾਰਟੀ ਦੇ ਪਹਿਲੇ ਦਫ਼ਤਰ ਦਾ ਉਦਘਾਟਨ ਬਠਿੰਡਾ ਵਿਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵਰਕਰਾਂ ਨੂੰ ਸੰਬੋਧਨ ਕੀਤਾ ਤੇ ਪ੍ਰੈੱਸ ਕਾਨਫਰੰਸ ਵੀ ਕੀਤੀ।

ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਲੋਕ ਸਭਾ ਚੋਣਾ ਵਿਚ ਅਕਾਲੀ ਦਲ ਅਤੇ ਕਾਂਗਰਸ ਨੂੰ ਟੱਕਰ ਦੇਣ ਲਈ ਹਮਖਿਆਲੀ ਪਾਰਟੀਆਂ ਨਾਲ ਮਿਲ ਕੇ ਸਾਰੀਆਂ ਸੀਟਾਂ ’ਤੇ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਬਠਿੰਡਾ ਲੋਕ ਸਭਾ ਹਲਕੇ ਤੋਂ ਖ਼ੁਦ ਚੋਣ ਲੜਨ ਦੇ ਵੀ ਸੰਕੇਤ ਦਿੱਤੇ, ਭਾਵੇ ਚੋਣ ਲੜਨ ਦਾ ਫ਼ੈਸਲਾ ਵਰਕਰਾਂ ਤੇ ਹਮਖਿਆਲੀ ਪਾਰਟੀਆਂ ਦੇ ਹੱਥ ਹੋਣ ਦੀ ਗੱਲ ਕਹੀ। ਇਸ ਮੌਕੇ ਜਦੋਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਆਗਾਮੀ ਚੋਣਾਂ ਮੌਕੇ ‘ਆਪ’ ਨਾਲ ਸਮਝੌਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਬੇਸ਼ੱਕ ‘ਆਪ’ ਵਾਲੇ ਨਫ਼ਰਤ ਦੀ ਰਾਜਨੀਤੀ ਕਰਦੇ ਹਨ, ਪਰ ਉਨ੍ਹਾਂ (ਖਹਿਰਾ) ਦੇ ਦਰਵਾਜ਼ੇ ਹਮੇਸ਼ਾ ‘ਆਪ’ ਲਈ ਖੁੱਲ੍ਹੇ ਹਨ।
 
 ਉਨ੍ਹਾਂ ਅਰਵਿੰਦ ਕੇਜਰੀਵਾਲ ’ਤੇ ਵਰ੍ਹਦਿਆਂ 20 ਜਨਵਰੀ ਨੂੰ ਬਰਨਾਲਾ ’ਚ ਬਿਕਰਮ ਮਜੀਠੀਆ ਵਿਰੁੱਧ ਰੈਲੀ ਕਰਨ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਪਹਿਲਾਂ ਇਸ ਰੈਲੀ ਵਿਚ ਭਗਵੰਤ ਮਾਨ ਕੇਜਰੀਵਾਲ ਸਾਹਿਬ ਤੋਂ ਮਜੀਠੀਆ ਤੋਂ ਮੰਗੀ ਮੁਆਫ਼ੀ ਬਾਰੇ ਸਪਸ਼ਟ ਕਰਨ। ਸ੍ਰੀ ਖਹਿਰਾ ਨੇ ਜਸਟਿਸ ਜ਼ੋਰਾ ਸਿੰਘ ’ਤੇ ਦੋਸ਼ ਲਾਏ ਕਿ ਬੇਅਦਬੀ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਨਹੀਂ ਕੀਤੀ ਗਈ। ਸ੍ਰੀ ਖਹਿਰਾ ਨੇ ਜਸਟਿਸ ਜ਼ੋਰਾ ਕਮਿਸ਼ਨ ਨੂੰ ਬੋਗਸ ਕਰਾਰ ਦਿੱਤਾ। 
 
ਇਸ ਮੌਕੇ ਉਨ੍ਹਾਂ ਕਾਂਗਰਸੀ ਸਟੇਜ ਤੋਂ ਕਾਂਗਰਸ ਦੇ ਹੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਵੱਲੋਂ ਨਸ਼ੇ ਦੇ ਮੁੱਦੇ ’ਤੇ ਦਿੱਤੇ ਬਿਆਨ ਨੂੰ ਕੈਪਟਨ ਸਰਕਾਰ ਲਈ ਨਮੋਸ਼ੀ ਵਾਲੀ ਗੱਲ ਕਰਾਰ ਦਿੰਦਿਆ ਕਿਹਾ ਕਿ ਪੁਲੀਸ ਬੇਕਸੂਰ ਲੋਕਾਂ ਨੂੰ ਫੜ ਕੇ ਕਾਰਵਾਈ ਕਰ ਰਹੀ ਹੈ, ਜਦੋਂਕਿ ਵੱਡੇ ਨਸ਼ਾ ਤਸਕਰਾਂ ਨੂੰ ਹੱਥ ਨਹੀਂ ਪਾਇਆ ਜਾ ਰਿਹਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਦੇ ਇਕ ਹੋਰ ਵਿਧਾਇਕ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਵੇਗਾ। ਇਸ ਮੌਕੇ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਦੀਪਕ ਬਾਂਸਲ ਬਠਿੰਡਾ ਵੀ ਹਾਜ਼ਰ ਸਨ।
 
Punjabi Ekta Party Photos-Punjabi Ekta Party Images-Punjabi Ekta Party Pics-Punjabi Ekta Party Rally-Punjabi Ekta Party Wallpapers

Punjabi Ekta Party Logo-Punjabi Ekta Party Pictures-Punjabi Ekta Party-Punjabi Ekta Party Punjab-Punjabi Ekta Party Sukhpal Khaira


Punjabi Ekta Party 2019-Punjabi Ekta Party Vote-Vote For Punjabi Ekta Party-Vote To Punjabi Ekta Party-Vote Punjabi Ekta Party

Punjab Punjabi Ekta Party-Punjabi Ekta Party Office-Punjabi Ekta Party Leaders-Punjabi Ekta Party Delhi-Punjabi Ekta Party Chandigarh-

Punjabi Ekta Party Leaders 2019-Punjabi Ekta Party Mla-Punjabi Ekta Party Contact Number-Sukhpal Singh Khaira Party-Sukhpal Khaira Party

Sukhpal Khaira New Party,Sukhpal Khaira Party 2019-Sukhpal Khaira,Punjabi Ekta Party 2019,Punjabi Ekta Party 2019 Photos,Punjabi Ekta Party Images

Punjabi Ekta Party And Sukhpal Khaira-Punjabi Ekta Party-Sukhbir Badal-Punjabi Ekta Party-Congress Punjab-Punjabi Ekta Party Vote
 
Punjabi Ekta Party News - ਪੰਜਾਬੀ ਏਕਤਾ ਪਾਰਟੀ ਨੇ ਪਹਿਲਾ ਦਫ਼ਤਰ ਬਠਿੰਡਾ ’ਚ ਖੋਲ੍ਹਿਆ
 
 
 

Punjabi Ekta Party News - ਪੰਜਾਬੀ ਏਕਤਾ ਪਾਰਟੀ ਨੇ ਪਹਿਲਾ ਦਫ਼ਤਰ ਬਠਿੰਡਾ ’ਚ ਖੋਲ੍ਹਿਆ Punjabi Ekta Party News - ਪੰਜਾਬੀ ਏਕਤਾ ਪਾਰਟੀ ਨੇ ਪਹਿਲਾ ਦਫ਼ਤਰ ਬਠਿੰਡਾ ’ਚ ਖੋਲ੍ਹਿਆ Reviewed by Rajvir Kaur on January 15, 2019 Rating: 5

No comments:

Powered by Blogger.